Wednesday, June 24, 2026
Wednesday, June 24, 2026
HomePoliticsਈਡੀ ਪਾਰਟੀ ਦੇ ਅਹੁਦੇਦਾਰ ਪੰਜਾਬ ਵਿੱਚ ਨਸ਼ਾ ਵੇਚਦੇ ਫੜੇ ਗਏ, ਕੀ ਈਡੀ...

ਈਡੀ ਪਾਰਟੀ ਦੇ ਅਹੁਦੇਦਾਰ ਪੰਜਾਬ ਵਿੱਚ ਨਸ਼ਾ ਵੇਚਦੇ ਫੜੇ ਗਏ, ਕੀ ਈਡੀ ਪਾਰਟੀ ਦੇ ਤਾਰ ਨਸ਼ੇ ਨਾਲ ਜੁੜੇ ਹੋਏ ਹਨ?- ਕੇਜਰੀਵਾਲ

ਚਿੱਟਾ ਪਾਰਟੀ-ਈਡੀ ਪਾਰਟੀ ਦੀ ਗੱਠਜੋੜ ਸਰਕਾਰ ਨੇ ਘਰ-ਘਰ ਨਸ਼ਾ ਪਹੁੰਚਾਇਆ, ਇਹ ਪੰਜਾਬ ਦੀ ਜਵਾਨੀ ਬਰਬਾਦ ਕਰਨ ਲਈ ਜ਼ਿੰਮੇਵਾਰ ਹਨ- ਕੇਜਰੀਵਾਲ

ਸੀਐਮ ਭਗਵੰਤ ਮਾਨ ਨੇ ਚਿੱਟੇ ‘ਤੇ ਵਾਰ ਕਰਕੇ ਪੰਜਾਬ ਦੀ ਜਵਾਨੀ ਨੂੰ ਮੁੜ ਇੱਕ ਸੁਨਹਿਰੇ ਭਵਿੱਖ ਦੀ ਉਮੀਦ ਦਿੱਤੀ ਹੈ- ਕੇਜਰੀਵਾਲ

ਭਗਵੰਤ ਮਾਨ ਸਰਕਾਰ ਨੇ ਨਸ਼ਿਆਂ ਦੇ ਨੈੱਟਵਰਕ ਨੂੰ ਇਸ ਕਦਰ ਤਹਿਸ-ਨਹਿਸ ਕਰ ਦਿੱਤਾ ਹੈ ਕਿ ਹੁਣ ਈਡੀ ਪਾਰਟੀ ਵਾਲੇ ਖੁਦ ਸਪਲਾਈ ਕਰਨ ਲੱਗ ਪਏ ਹਨ- ਅਨੁਰਾਗ ਢਾਂਡਾ

ਵਿਦੇਸ਼ਾਂ ਤੋਂ ਈਡੀ ਪਾਰਟੀ ਨਸ਼ਾ ਅਡਾਨੀ ਦੇ ਪੋਰਟ ‘ਤੇ ਉਤਾਰ ਕੇ ਦੇਸ਼ ਦੇ ਕੋਨੇ-ਕੋਨੇ ਵਿੱਚ ਭੇਜਦੀ ਹੈ ਅਤੇ ਫਿਰ ਇਸ ਦੇ ਵਰਕਰ ਵੇਚਦੇ ਹਨ- ਕੁਲਦੀਪ ਕੁਮਾਰ

ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਭਗਵੰਤ ਮਾਨ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਦੌਰਾਨ ਈਡੀ ਪਾਰਟੀ (ਭਾਜਪਾ) ਦੇ ਅਹੁਦੇਦਾਰ ਨੂੰ ਨਸ਼ਾ ਵੇਚਦੇ ਹੋਏ ਫੜੇ ਜਾਣ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਕਈ ਸੀਨੀਅਰ ਆਗੂਆਂ ਨੇ ਈਡੀ ਪਾਰਟੀ ‘ਤੇ ਤਿੱਖਾ ਹਮਲਾ ਬੋਲਿਆ ਹੈ। ਅਰਵਿੰਦ ਕੇਜਰੀਵਾਲ ਨੇ ਐਕਸ ‘ਤੇ ਕਿਹਾ ਕਿ ਈਡੀ ਪਾਰਟੀ ਦੇ ਅਹੁਦੇਦਾਰ ਖੁਦ ਪੰਜਾਬ ਵਿੱਚ ਨਸ਼ਾ ਵੇਚਦੇ ਫੜੇ ਗਏ ਹਨ। ਕੀ ਈਡੀ ਪਾਰਟੀ ਦੇ ਤਾਰ ਨਸ਼ੇ ਨਾਲ ਜੁੜੇ ਹੋਏ ਹਨ?

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਪੰਜਾਬ ਵਿੱਚ 70 ਫੀਸਦੀ ਡਰੱਗਜ਼ ਗੁਜਰਾਤ ਦੇ ਰਸਤੇ ਆ ਰਹੀਆਂ ਹਨ। ਈਡੀ ਪਾਰਟੀ ਦੀ ਗੱਠਜੋੜ ਸਰਕਾਰ ਵੇਲੇ ਪੰਜਾਬ ਦੇ ਘਰ-ਘਰ ਵਿੱਚ ਚਿੱਟਾ ਪਹੁੰਚਾਇਆ ਗਿਆ। ਬਾਕਾਇਦਾ ਸਰਕਾਰੀ ਸਰਪ੍ਰਸਤੀ ਹੇਠ ਸਰਕਾਰੀ ਗੱਡੀਆਂ ਵਿੱਚ ਚਿੱਟਾ ਘਰ-ਘਰ ਵੰਡਿਆ ਜਾਂਦਾ ਸੀ। ਈਡੀ ਪਾਰਟੀ ਅਤੇ ਚਿੱਟਾ ਪਾਰਟੀ ਪੰਜਾਬ ਦੀ ਜਵਾਨੀ ਬਰਬਾਦ ਕਰਨ ਲਈ ਜ਼ਿੰਮੇਵਾਰ ਹਨ। ਭਗਵੰਤ ਮਾਨ ਨੇ ਚਿੱਟੇ ‘ਤੇ ਵਾਰ ਕਰਕੇ ਪੰਜਾਬ ਦੀ ਜਵਾਨੀ ਨੂੰ ਮੁੜ ਇੱਕ ਸੁਨਹਿਰੇ ਭਵਿੱਖ ਦੀ ਉਮੀਦ ਦਿੱਤੀ ਹੈ।

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਮੀਡੀਆ ਇੰਚਾਰਜ ਅਨੁਰਾਗ ਢਾਂਡਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਨਸ਼ਿਆਂ ਦੇ ਨੈੱਟਵਰਕ ਨੂੰ ਇਸ ਕਦਰ ਤਹਿਸ-ਨਹਿਸ ਕਰ ਦਿੱਤਾ ਹੈ ਕਿ ਈਡੀ ਪਾਰਟੀ ਵਾਲੇ ਹੁਣ ਖੁਦ ਸਪਲਾਈ ਲਈ ਮੈਦਾਨ ਵਿੱਚ ਉਤਰ ਆਏ ਹਨ। ਭਗਵੰਤ ਮਾਨ ਜੀ, ਰਗੜ ਦਿਓ ਜੋ ਵੀ ਪੰਜਾਬ ਵਿੱਚ ਨਸ਼ੇ ਦਾ ਕਾਰੋਬਾਰ ਕਰੇ। ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬੱਸ ਇਹਨਾਂ ਈਡੀ ਪਾਰਟੀ ਵਾਲੇ ਨਸ਼ਾ ਤਸਕਰਾਂ ਤੋਂ ਬਚਾ ਲਓ।

ਦੂਜੇ ਪਾਸੇ, ‘ਆਪ’ ਦੇ ਸੀਨੀਅਰ ਆਗੂ ਅਤੇ ਕੋਂਡਲੀ ਤੋਂ ਵਿਧਾਇਕ ਕੁਲਦੀਪ ਕੁਮਾਰ ਨੇ ਵੀ ਭਾਜਪਾ ‘ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਈਡੀ ਪਾਰਟੀ ਵਿਦੇਸ਼ਾਂ ਤੋਂ ਨਸ਼ਾ ਮੰਗਵਾਉਂਦੀ ਹੈ, ਅਡਾਨੀ ਦੇ ਪੋਰਟ ‘ਤੇ ਉਤਾਰਦੀ ਹੈ, ਫਿਰ ਦੇਸ਼ ਦੇ ਕੋਨੇ-ਕੋਨੇ ਵਿੱਚ ਭੇਜਦੀ ਹੈ ਅਤੇ ਫਿਰ ਈਡੀ ਪਾਰਟੀ ਦੇ ਵਰਕਰ ਇਸ ਨੂੰ ਵੇਚਦੇ ਹਨ। ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਇਹਨਾਂ ਦੇ ਨਸ਼ੇ ਦੇ ਧੰਦੇ ਬੰਦ ਕਰ ਰਹੀ ਹੈ। ਇਸੇ ਕਰਕੇ ਚਿੱਟਾ ਪਾਰਟੀ ਅਤੇ ਈਡੀ ਪਾਰਟੀ ਪ੍ਰੇਸ਼ਾਨ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -spot_img

Most Popular

Recent Comments