Thursday, September 10, 2026
Thursday, September 10, 2026
HomePoliticsਮੰਗਲਵਾਰ ਨੂੰ ਗੋਆ ਵਿੱਚ ਈ-20 ਪੈਟਰੋਲ ਦੇ ਖਿਲਾਫ ਕੇਜਰੀਵਾਲ ਦਾ ਦੂਜਾ ਟਾਊਨਹਾਲ

ਮੰਗਲਵਾਰ ਨੂੰ ਗੋਆ ਵਿੱਚ ਈ-20 ਪੈਟਰੋਲ ਦੇ ਖਿਲਾਫ ਕੇਜਰੀਵਾਲ ਦਾ ਦੂਜਾ ਟਾਊਨਹਾਲ

ਦੁਪਹਿਰ 3 ਵਜੇ ਟਾਊਨ ਹਾਲ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋ ਕੇ ਈ-20 ਦੇ ਖਿਲਾਫ ਆਪਣੀ ਆਵਾਜ਼ ਚੁੱਕਣਗੇ- ਕੇਜਰੀਵਾਲ

ਦੇਸ਼ ਭਰ ਦੇ ਲੋਕ ਵਟਸਐਪ ਨੰਬਰ 7669803441 ‘ਤੇ ਮੈਸੇਜ ਭੇਜ ਕੇ ਵੀ ਆਪਣੀਆਂ ਸਮੱਸਿਆਵਾਂ ਦੱਸ ਸਕਦੇ ਹਨ- ਕੇਜਰੀਵਾਲ

ਗੰਨੇ ਨੂੰ ਈਥਾਨੌਲ ਬਣਾਉਣ ਲਈ ਡਾਇਵਰਟ ਕਰਨ ਕਰਕੇ ਚੀਨੀ ਦੇ ਰੇਟ 45 ਤੋਂ ਵਧ ਕੇ 70 ਰੁਪਏ ਹੋ ਗਏ- ਕੇਜਰੀਵਾਲ

ਕੱਚਾ ਤੇਲ ਖਰੀਦਣ ‘ਤੇ ਜੋ ‘ਵਿਦੇਸ਼ੀ ਮੁਦਰਾ’ ਬਚਾਈ ਸੀ, ਹੁਣ ਉਹ ਚੀਨੀ-ਮੱਕੀ ਦੇ ਆਯਾਤ ‘ਚ ਖਰਚ ਹੋ ਰਹੀ ਹੈ- ਕੇਜਰੀਵਾਲ

ਇੱਕ ਪਾਸੇ ਚੀਨੀ ਮਹਿੰਗੀ ਹੋ ਰਹੀ ਹੈ ਅਤੇ ਦੂਜੇ ਪਾਸੇ ਈ-20 ਨਾਲ ਲੋਕਾਂ ਦੀਆਂ ਗੱਡੀਆਂ ਖਰਾਬ ਹੋ ਰਹੀਆਂ ਹਨ- ਕੇਜਰੀਵਾਲ

ਦੇਸ਼ ਵਿੱਚ ਪਹਿਲੀ ਅਜਿਹੀ ਸਰਕਾਰ ਹੈ, ਜੋ ਨਤੀਜਿਆਂ ਦਾ ਅੰਦਾਜ਼ਾ ਲਗਾਏ ਬਿਨਾਂ ਜਨਤਾ ‘ਤੇ ਆਪਣੇ ਫੈਸਲੇ ਥੋਪਦੀ ਹੈ- ਕੇਜਰੀਵਾਲ

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਮੰਗਲਵਾਰ ਨੂੰ ਈ-20 ਪੈਟਰੋਲ ਦੇ ਖਿਲਾਫ ਦੂਜਾ ਟਾਊਨਹਾਲ ਗੋਆ ਵਿੱਚ ਕਰਨਗੇ। ਮੀਰਾਮਾਰ ਦੇ ਵਿਵਾਂਤਾ ਬੈਂਕੁਇਟ ਹਾਲ ਵਿੱਚ ਦੁਪਹਿਰ 3 ਵਜੇ ਹੋਣ ਵਾਲੇ ਟਾਊਨਹਾਲ ਵਿੱਚ ਵੱਡੀ ਗਿਣਤੀ ਵਿੱਚ ਈ-20 ਤੋਂ ਪ੍ਰਭਾਵਿਤ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਸ ਦੌਰਾਨ ਲੋਕ ਆਪਣੇ ਤਜ਼ਰਬੇ ਸਾਂਝੇ ਕਰਨਗੇ ਅਤੇ ਈ-20 ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨਗੇ। ਨਾਲ ਹੀ, ਲੋਕ ਵਟਸਐਪ ਨੰਬਰ 7669803441 ‘ਤੇ ਮੈਸੇਜ ਭੇਜ ਕੇ ਵੀ ਆਪਣੀਆਂ ਸਮੱਸਿਆਵਾਂ ਦੱਸ ਸਕਦੇ ਹਨ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਗੰਨੇ ਨੂੰ ਈਥਾਨੌਲ ਬਣਾਉਣ ਲਈ ਡਾਇਵਰਟ ਕਰਨ ਕਰਕੇ ਚੀਨੀ ਦੇ ਰੇਟ 45 ਤੋਂ ਵਧ ਕੇ 70 ਰੁਪਏ ਹੋ ਗਏ। ਇੱਕ ਪਾਸੇ ਚੀਨੀ ਮਹਿੰਗੀ ਹੋ ਰਹੀ ਹੈ ਅਤੇ ਦੂਜੇ ਪਾਸੇ ਈ-20 ਨਾਲ ਲੋਕਾਂ ਦੀਆਂ ਗੱਡੀਆਂ ਖਰਾਬ ਹੋ ਰਹੀਆਂ ਹਨ। ਦੇਸ਼ ਵਿੱਚ ਪਹਿਲੀ ਅਜਿਹੀ ਸਰਕਾਰ ਆਈ ਹੈ, ਜੋ ਨਤੀਜਿਆਂ ਦਾ ਅੰਦਾਜ਼ਾ ਲਗਾਏ ਬਿਨਾਂ ਜਨਤਾ ‘ਤੇ ਆਪਣੇ ਫੈਸਲੇ ਥੋਪਦੀ ਹੈ।

ਗੋਆ ਦੌਰੇ ‘ਤੇ ਆਏ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਈ-20 ਪੈਟਰੋਲ ਕਰਕੇ ਲੋਕਾਂ ਦੇ ਵਾਹਨਾਂ ਦੇ ਇੰਜਣ ਅਤੇ ਫਿਊਲ ਸਿਸਟਮ ਖਰਾਬ ਹੋ ਰਹੇ ਹਨ ਅਤੇ ਮਾਈਲੇਜ ਕਾਫੀ ਘੱਟ ਗਈ ਹੈ। ਲਗਭਗ 25 ਲੱਖ ਟਨ ਚੀਨੀ ਦੇ ਬਰਾਬਰ ਗੰਨੇ ਨੂੰ ਇਥੇਨੌਲ ਉਤਪਾਦਨ ਲਈ ਡਾਇਵਰਟ ਕਰ ਦਿੱਤਾ ਗਿਆ ਹੈ। ਇਸੇ ਕਰਕੇ ਪੂਰੇ ਦੇਸ਼ ਵਿੱਚ ਚੀਨੀ ਦੇ ਰੇਟ ਵਧ ਗਏ ਹਨ। 31 ਜੁਲਾਈ ਨੂੰ ਦੇਸ਼ ਵਿੱਚ ਚੀਨੀ 45 ਰੁਪਏ ਪ੍ਰਤੀ ਕਿੱਲੋ ਸੀ, ਪਰ ਹੁਣ ਇਹ 70 ਰੁਪਏ ਤੋਂ ਪਾਰ ਜਾ ਚੁੱਕੀ ਹੈ। ਇੱਕ ਮਹੀਨੇ ਦੇ ਅੰਦਰ ਚੀਨੀ ਦੇ ਰੇਟ 25 ਰੁਪਏ ਪ੍ਰਤੀ ਕਿੱਲੋ ਵਧ ਗਏ ਹਨ। ਇਹ ਦਿਖਾਉਂਦਾ ਹੈ ਕਿ ਮੋਦੀ ਸਰਕਾਰ ਬਿਲਕੁਲ ਅਨਪੜ੍ਹ ਲੋਕਾਂ ਦੀ ਸਰਕਾਰ ਹੈ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਕੇਂਦਰ ਸਰਕਾਰ ਨੇ ਈਥਾਨੌਲ ਲਈ ਗੰਨਾ ਡਾਇਵਰਟ ਕਰਨਾ ਸ਼ੁਰੂ ਕੀਤਾ ਸੀ, ਤਾਂ ਇਹਨਾਂ ਦੇ ਮਾਹਿਰਾਂ ਨੂੰ ਘੱਟੋ-ਘੱਟ ਇਹ ਕੈਲਕੁਲੇਸ਼ਨ ਕਰਨੀ ਚਾਹੀਦੀ ਸੀ ਕਿ ਇਸ ਨਾਲ ਚੀਨੀ ਦੀ ਕਿੰਨੀ ਘਾਟ ਹੋਵੇਗੀ ਅਤੇ ਉਹ ਚੀਨੀ ਕਿੱਥੋਂ ਆਵੇਗੀ। ਹੁਣ ਚੀਨੀ ਮਹਿੰਗੀ ਹੋ ਗਈ ਹੈ ਅਤੇ ਮਿਲਾਵਟੀ ਪੈਟਰੋਲ ਕਰਕੇ ਵੀ ਲੋਕ ਦੁਖੀ ਹਨ। ਦੇਸ਼ ਦੀ ਕੋਈ ਵਿਦੇਸ਼ੀ ਮੁਦਰਾ ਨਹੀਂ ਬਚ ਰਹੀ। ਸਰਕਾਰ ਦਾ ਦਾਅਵਾ ਸੀ ਕਿ ਪੈਟਰੋਲ ਘੱਟ ਕਰਕੇ ਈਥਾਨੌਲ ਦੀ ਵਰਤੋਂ ਨਾਲ ਵਿਦੇਸ਼ੀ ਮੁਦਰਾ ਬਚੇਗੀ, ਪਰ ਹੁਣ ਉਸੇ ਵਿਦੇਸ਼ੀ ਮੁਦਰਾ ਨਾਲ ਅਸੀਂ ਲੋਕ ਚੀਨੀ ਅਤੇ ਮੱਕੀ ਇੰਪੋਰਟ ਕਰ ਰਹੇ ਹਾਂ। ਪੈਟਰੋਲ ਕਰਕੇ ਪੂਰਾ ਦੇਸ਼ ਦੁਖੀ ਹੈ ਅਤੇ ਚੀਨੀ ਵੀ ਮਹਿੰਗੀ ਹੋ ਗਈ ਹੈ। 75 ਸਾਲਾਂ ਵਿੱਚ ਅੱਜ ਤੱਕ ਅਜਿਹੀ ਬੇਵਕੂਫ਼ ਸਰਕਾਰ ਕਦੇ ਨਹੀਂ ਆਈ ਹੋਵੇਗੀ।

ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਮੰਗਲਵਾਰ ਦੁਪਹਿਰ 3 ਵਜੇ ਗੋਆ ਦੇ ਇਸੇ ਹਾਲ ਵਿੱਚ ਅਸੀਂ ਲੋਕ ਈ-20 ਦੇ ਮੁੱਦੇ ‘ਤੇ ਇੱਕ ਟਾਊਨ ਹਾਲ ਕਰ ਰਹੇ ਹਾਂ। ਸਾਰੇ ਲੋਕ ਟਾਊਨ ਹਾਲ ਵਿੱਚ ਆਉਣ। ਜਨਤਾ ਦੀ ਆਵਾਜ਼ ਦੂਰ-ਦੂਰ ਤੱਕ ਜਾਵੇਗੀ। ਜਦੋਂ ਅਸੀਂ ਸਾਰੇ ਇੱਕ ਨਾਲ ਮਿਲ ਕੇ ਲੜਾਂਗੇ, ਉਦੋਂ ਹੀ ਇਹਨਾਂ ਲੋਕਾਂ ਨੂੰ ਸੁਣਨਾ ਪਵੇਗਾ। ਉਹਨਾਂ ਨੇ ਇੱਕ ਵਟਸਐਪ ਨੰਬਰ 7669803441 ਜਾਰੀ ਕਰਕੇ ਕਿਹਾ ਕਿ ਇਸ ਨੰਬਰ ‘ਤੇ ਮੈਸੇਜ ਕਰਕੇ ਲੋਕ ਆਪਣੀਆਂ ਸਮੱਸਿਆਵਾਂ ਦੱਸ ਸਕਦੇ ਹਨ। ਸਾਡੇ ਸਭ ਨੂੰ ਇੱਕ ਨਾਲ ਮਿਲ ਕੇ ਸਰਕਾਰ ਤੋਂ ਮੰਗ ਕਰਨੀ ਪਵੇਗੀ, ਕਿਉਂਕਿ ਮੋਦੀ ਸਰਕਾਰ ਉਦੋਂ ਹੀ ਸੁਣਦੀ ਹੈ ਜਦੋਂ ਸਾਰੇ ਲੋਕ ਇਕੱਠੇ ਹੋ ਕੇ ਮੰਗ ਕਰਦੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -spot_img

Most Popular

Recent Comments